ਬ੍ਰਿਟੇਨ ਦੇ ਲਿੰਕਨਸ਼ਾਇਰ ਵਿੱਚ ਇੱਕ 69 ਸਾਲਾ ਮਹਿਲਾ ਦਾ ਕਹਿਣਾ ਹੈ ਕਿ ਉਸ ਨੇ ਜਿਸ ਕਬਰ ਵਾਲੀ ਥਾਂ ਲਈ ਪੈਸੇ ਦੇ ਕੇ ਪਹਿਲਾਂ ਹੀ ਬੁਕਿੰਗ ਕਰਵਾ ਲਈ ਸੀ, ਹੁਣ ਉਹ ਉਸ ਬਾਰੇ ਪਹਿਲਾਂ ਵਰਗਾ ਮਹਿਸੂਸ ਨਹੀਂ ਕਰ ਸਕਦੀ। ਅਜਿਹਾ ਇਸ ਲਈ ਹੋਇਆ ਕਿਉਂਕਿ ਗਲਤੀ ਨਾਲ ਉੱਥੇ ਇੱਕ ਅਣਜਾਣ ਵਿਅਕਤੀ ਨੂੰ ਦਫ਼ਨਾ ਦਿੱਤਾ ਗਿਆ ਸੀ, ਜਿਸ ਦੇ ਦੇਹਾਂਤਕ ਅਵਸ਼ੇਸ਼ਾਂ ਨੂੰ ਬਾਅਦ ਵਿੱਚ ਕਬਰ ਵਿੱਚੋਂ ਬਾਹਰ ਕੱਢਿਆ ਗਿਆ।
ਮੈਰੀ ਲੇਨ ਨੇ ਦੱਸਿਆ ਕਿ ਉਨ੍ਹਾਂ ਨੇ ਲਿੰਕਨਸ਼ਾਇਰ ਦੇ ਡੀਪਿੰਗ ਸੇਂਟ ਜੇਮਜ਼ ਕਬਰਿਸਤਾਨ ਵਿੱਚ ਆਪਣੇ ਮਰਹੂਮ ਮਾਪਿਆਂ ਦੀ ਕਬਰ ਦੇ ਪਿੱਛੇ ਇੱਕ ਥਾਂ ਬੁੱਕ ਕਰਵਾਈ ਸੀ। ਉਨ੍ਹਾਂ ਕਿਹਾ ਕਿ ਪੈਰਿਸ਼ ਕੌਂਸਲ ਨੇ ਜਿਸ ਤਰ੍ਹਾਂ ਇਸ ਗਲਤੀ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ, ਉਸ ਕਾਰਨ ਉਨ੍ਹਾਂ ਨੂੰ ਬਹੁਤ ਖਾਲੀਪਣ ਮਹਿਸੂਸ ਹੋਇਆ ਅਤੇ ਉਹ ਹੱਕੇ-ਬੱਕੇ ਰਹਿ ਗਏ। ਲੇਨ ਨੇ ਦੱਸਿਆ ਕਿ ਸਾਲ 2013 ਵਿੱਚ ਉਨ੍ਹਾਂ ਨੇ ਆਪਣੀ ਮਾਂ ਦੀ ਕਬਰ ਦੇ ਪਿੱਛੇ ਵਾਲੀ ਥਾਂ ’ਤੇ ਦਫ਼ਨ ਹੋਣ ਦਾ ਵਿਸ਼ੇਸ਼ ਅਧਿਕਾਰ ਖਰੀਦਿਆ ਸੀ। ਡੀਪਿੰਗ ਸੇਂਟ ਜੇਮਜ਼ ਪੈਰਿਸ਼ ਕੌਂਸਲ ਦੇ ਇੱਕ ਦਸਤਾਵੇਜ਼ ਤੋਂ ਇਸ ਦੀ ਪੁਸ਼ਟੀ ਹੁੰਦੀ ਹੈ, ਜਿਸ ਨੂੰ ਬੀਬੀਸੀ ਨੇ ਦੇਖਿਆ ਹੈ।
ਲੇਨ ਨੇ ਦੱਸਿਆ ਕਿ 2023 ਦੀ ਸ਼ੁਰੂਆਤ ਵਿੱਚ ਜਦੋਂ ਉਹ ਕਬਰਿਸਤਾਨ ਗਏ, ਤਾਂ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੀ ਥਾਂ ’ਤੇ ਕਿਸੇ ਹੋਰ ਵਿਅਕਤੀ ਨੂੰ ਦਫ਼ਨਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਸ ਵਿਅਕਤੀ ਦੀ ਦੇਹ ਨੂੰ ਉੱਥੋਂ ਹਟਵਾਉਣ ਦੀ ਅਪੀਲ ਕਰਨ ਵਿੱਚ ਉਨ੍ਹਾਂ ਨੂੰ ਤਿੰਨ ਸਾਲ ਤੋਂ ਵੱਧ ਸਮਾਂ ਲੱਗ ਗਿਆ। ਇਸ ਸਾਲ ਦੀ ਸ਼ੁਰੂਆਤ ਵਿੱਚ, ਨਿਆਂ ਮੰਤਰਾਲੇ ਨੇ ਇਸ ਗਲਤੀ ਨੂੰ ਠੀਕ ਕਰਨ ਲਈ ਲੇਨ ਦੀ ਕਬਰ ਵਿੱਚ ਦਫ਼ਨਾਏ ਗਏ ਵਿਅਕਤੀ ਦੀ ਦੇਹ ਨੂੰ ਬਾਹਰ ਕੱਢਣ ਦੀ ਇਜਾਜ਼ਤ ਦੇ ਦਿੱਤੀ। ਡੀਪਿੰਗ ਸੇਂਟ ਜੇਮਜ਼ ਪੈਰਿਸ਼ ਕੌਂਸਲ ਨੇ ਮੰਨਿਆ ਕਿ ਇੱਕ ਗਲਤੀ ਹੋਈ ਸੀ ਅਤੇ ਦੋਵਾਂ ਪਰਿਵਾਰਾਂ ਨੂੰ ਹੋਈ ਪਰੇਸ਼ਾਨੀ ਲਈ ਮੁਆਫ਼ੀ ਮੰਗੀ। ਉਨ੍ਹਾਂ ਦੱਸਿਆ ਕਿ ਕਬਰ ਵਾਲੀ ਉਹ ਥਾਂ ਲੇਨ ਨੂੰ ਵਾਪਸ ਸੌਂਪ ਦਿੱਤੀ ਗਈ ਹੈ।
ਲੇਨ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਮਾਪਿਆਂ ਦੇ ਨੇੜੇ ਰਹਿਣ ਲਈ ਇਹ ਥਾਂ ਖਰੀਦੀ ਸੀ। ਉਨ੍ਹਾਂ ਦੇ ਪਤੀ, 77 ਸਾਲਾ ਐਰਿਕ ਲੇਨ ਨੇ ਦੱਸਿਆ ਕਿ ਇਸ ਪੂਰੀ ਪ੍ਰਕਿਰਿਆ ਦਾ ਉਨ੍ਹਾਂ ਦੀ ਪਤਨੀ ’ਤੇ ਬਹੁਤ ਬੁਰਾ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਪੈਰਿਸ਼ ਕੌਂਸਲ ਸਹੀ ਰਿਕਾਰਡ ਨਹੀਂ ਰੱਖ ਸਕੀ ਇਸੇ ਕਾਰਨ ਅਜਿਹੀ ਗਲਤੀ ਹੋਈ ਅਤੇ ਉਨ੍ਹਾਂ ਨੂੰ ਚਿੰਤਾ ਹੈ ਕਿ ਭਵਿੱਖ ਵਿੱਚ ਫਿਰ ਤੋਂ ਅਜਿਹੀ ਗਲਤੀ ਹੋ ਸਕਦੀ ਹੈ। ਬੀਬੀਸੀ ਨੇ ਕੌਂਸਲ ਦੇ ਸਾਮ੍ਹਣੇ ਇਹ ਇਲਜ਼ਾਮ ਰੱਖਿਆ ਅਤੇ ਪੁੱਛਿਆ ਕਿ ਭਵਿੱਖ ਵਿੱਚ ਅਜਿਹੀਆਂ ਗਲਤੀਆਂ ਨੂੰ ਰੋਕਣ ਲਈ ਕੀ ਕਦਮ ਚੁੱਕੇ ਗਏ ਹਨ। ਇਸ ਦਾ ਕੋਈ ਜਵਾਬ ਨਹੀਂ ਮਿਲਿਆ।
ਮੈਰੀ ਲੇਨ ਨੇ ਕਿਹਾ ਕਿ ਉਹ ਉਸ ਪਰਿਵਾਰ ਪ੍ਰਤੀ ਹਮਦਰਦੀ ਰੱਖਦੇ ਹਨ, ਜਿਸ ਦੇ ਪਰਿਵਾਰਕ ਮੈਂਬਰ ਨੂੰ ਗਲਤੀ ਨਾਲ ਉਨ੍ਹਾਂ ਦੀ ਕਬਰ ਵਿੱਚ ਦਫ਼ਨਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਉਸ ਪਰਿਵਾਰ ਨੂੰ ਮਿਲਣਾ ਚਾਹੁੰਦੇ ਸਨ ਪਰ ਪੈਰਿਸ਼ ਕੌਂਸਲ ਨੇ ਉਨ੍ਹਾਂ ਨੂੰ ਮਿਲਵਾਉਣ ਦੀ ਬੇਨਤੀ ਕਈ ਵਾਰ ਕਰਨ ਦੇ ਬਾਵਜੂਦ ਇਨਕਾਰ ਕਰ ਦਿੱਤਾ ਗਿਆ। ਬੀਬੀਸੀ ਨੇ ਉਸ ਵਿਅਕਤੀ ਦੇ ਪਰ
