ਪੇਟ ਦੀ ਸਿਹਤ ਨੂੰ ਲੈ ਕੇ ਅੱਜਕੱਲ੍ਹ ਬਹੁਤ ਗੱਲ ਹੋ ਰਹੀ ਹੈ। ਗੈਸ, ਐਸੀਡਿਟੀ, ਕਬਜ਼ ਅਤੇ ਪੇਟ ਵਿੱਚ ਇਨਫੈਕਸ਼ਨ ਵਰਗੀਆਂ ਸਮੱਸਿਆਵਾਂ ਨਾਲ ਕਈ ਲੋਕ ਪਰੇਸ਼ਾਨ ਰਹਿੰਦੇ ਹਨ। ਇਸ ਰਿਪੋਰਟ ਵਿੱਚ ਦਿੱਲੀ ਦੇ ਬੀਐੱਲਕੇ ਮੈਕਸ ਹਸਪਤਾਲ ਵਿੱਚ ਸੇਵਾਵਾਂ ਨਿਭਾ ਰਹੇ ਮੰਨੇ-ਪ੍ਰਮੰਨੇ ਗੈਸਟ੍ਰੋਐਂਟਰੋਲੋਜਿਸਟ ਤੇ ਹੈਪੇਟੋਲੋਜਿਸਟ ਡਾ. ਅਜੇ ਕੁਮਾਰ ਨੇ ਗੱਟ ਹੈਲਥ ਬਾਰੇ ਜਾਣਕਾਰੀ ਦਿੱਤੀ ਹੈ।

ਡਾ. ਕੁਮਾਰ ਅਨੁਸਾਰ ਗੱਟ ਸ਼ਬਦ ਦਾ ਮਤਲਬ ਅੰਤੜੀਆਂ ਹੈ। ਪੂਰਾ ਇੰਟੈਸਟਾਈਨਲ ਟ੍ਰੈਕਟ ਹੁਣ ਗੱਟ ਦੇ ਨਾਂ ਨਾਲ ਪ੍ਰਚਲਿਤ ਹੋ ਰਿਹਾ ਹੈ ਅਤੇ ਹੁਣ ਬ੍ਰੇਨ-ਗੱਟ ਐਕਸਿਸ ਬਾਰੇ ਵੀ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿਹਤਮੰਦ ਅਤੇ ਖਰਾਬ ਗੱਟ ਦਾ ਫ਼ਰਕ ਮੁੱਖ ਤੌਰ 'ਤੇ ਵਿਅਕਤੀ ਦੇ ਲੱਛਣਾਂ 'ਤੇ ਨਿਰਭਰ ਕਰਦਾ ਹੈ। ਡੱਕਾਰ ਆਉਣਾ, ਖਾਣੇ ਤੋਂ ਬਾਅਦ ਪੇਟ ਭਾਰੀ ਹੋਣਾ, ਜਲਣ, ਪੇਟ ਫੁੱਲਣਾ ਜਾਂ ਹਵਾ ਪਾਸ ਹੋਣ ਦੀ ਸਮੱਸਿਆ ਨੂੰ ਅਨਹੈਲਦੀ ਗੱਟ ਨਾਲ ਜੋੜਿਆ ਜਾਂਦਾ ਹੈ। ਮੂਡ ਠੀਕ ਨਾ ਰਹਿਣਾ, ਨੀਂਦ ਨਾ ਆਉਣਾ ਜਾਂ ਊਰਜਾ ਦੀ ਕਮੀ ਵੀ ਕਈ ਵਾਰ ਇਸ ਨਾਲ ਜੋੜੀ ਜਾਂਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਅਨਹੈਲਦੀ ਗੱਟ ਕਿਸੇ ਇੱਕ ਖਾਸ ਬਿਮਾਰੀ ਦਾ ਨਾਂ ਨਹੀਂ, ਸਗੋਂ ਲੱਛਣਾਂ ਦੇ ਆਧਾਰ 'ਤੇ ਕਿਹਾ ਜਾਂਦਾ ਹੈ, ਜਿਸ ਤੋਂ ਬਾਅਦ ਕਾਰਨ ਲੱਭਿਆ ਜਾਂਦਾ ਹੈ।

ਗੱਟ ਖਰਾਬ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਇਨ੍ਹਾਂ ਵਿੱਚ ਪੇਟ ਫੁੱਲਣਾ, ਗੈਸ, ਐਸੀਡਿਟੀ, ਖੱਟੇ ਡੱਕਾਰ, ਕਬਜ਼ ਜਾਂ ਵਾਰ-ਵਾਰ ਟਾਇਲਟ ਜਾਣਾ ਸ਼ਾਮਲ ਹਨ। ਸਭ ਤੋਂ ਆਮ ਲੱਛਣ ਇਹ ਹੁੰਦਾ ਹੈ ਕਿ ਵਿਅਕਤੀ ਨੂੰ ਲੱਗਦਾ ਹੈ ਕਿ ਉਸ ਦਾ ਪੇਟ ਸਾਫ਼ ਨਹੀਂ ਹੁੰਦਾ। ਮੈਡੀਕਲ ਨਜ਼ਰੀਏ ਤੋਂ ਇਸ ਵਿੱਚ ਅਲਸਰ, ਰਿਫਲਕਸ ਈਸੋਫੈਜਾਈਟਿਸ ਜਾਂ ਗੈਸਟ੍ਰਾਈਟਿਸ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਆਂਤੜੀਆਂ ਦੀਆਂ ਹਰਕਤਾਂ ਹੌਲੀਆਂ ਹੋਣ 'ਤੇ ਇਰੀਟੇਬਲ ਬਾਊਲ ਸਿੰਡਰੋਮ (IBS) ਵੀ ਆਮ ਬਿਮਾਰੀ ਹੈ। ਕੁਝ ਗੰਭੀਰ ਬਿਮਾਰੀਆਂ ਦੇ ਲੱਛਣ ਵੀ ਸ਼ੁਰੂ ਵਿੱਚ ਇਸ ਤਰ੍ਹਾਂ ਦੇ ਹੋ ਸਕਦੇ ਹਨ, ਇਸ ਲਈ ਡਾਕਟਰ ਲਈ ਇਨ੍ਹਾਂ ਵਿੱਚ ਫ਼ਰਕ ਕਰਨਾ ਅਤੇ ਸਹੀ ਟੈਸਟ ਤੈਅ ਕਰਨਾ ਚੁਣੌਤੀ ਹੁੰਦਾ ਹੈ।

ਚੰਗੀ ਗੱਟ ਹੈਲਥ ਲਈ ਡਾ. ਕੁਮਾਰ ਨੇ ਕੀ ਖਾਣਾ ਹੈ ਅਤੇ ਕਿਵੇਂ ਖਾਣਾ ਹੈ, ਦੋਵਾਂ 'ਤੇ ਧਿਆਨ ਦੇਣ ਦੀ ਸਲਾਹ ਦਿੱਤੀ। ਸਮੇਂ ਸਿਰ ਤਿੰਨ ਮੁੱਖ ਖਾਣੇ ਖਾਣੇ ਚਾਹੀਦੇ ਹਨ ਅਤੇ ਵਿਚਕਾਰ ਇੱਕ ਛੋਟਾ ਸਨੈਕ ਲਿਆ ਜਾ ਸਕਦਾ ਹੈ। ਰਾਤ ਨੂੰ ਸੌਣ ਤੋਂ ਘੱਟੋ-ਘੱਟ ਦੋ ਤੋਂ ਤਿੰਨ ਘੰਟੇ ਪਹਿਲਾਂ ਖਾਣਾ ਖਾ ਲੈਣਾ ਚਾਹੀਦਾ ਹੈ ਅਤੇ ਖਾਣੇ ਤੋਂ ਤੁਰੰਤ ਬਾਅਦ ਨਹੀਂ ਲੇਟਣਾ ਚਾਹੀਦਾ। ਜ਼ਿਆਦਾ ਖਾਣੇ ਦੀ ਬਜਾਏ ਥੋੜ੍ਹੀ ਮਾਤਰਾ ਵਿੱਚ ਵਾਰ-ਵਾਰ ਖਾਣਾ ਬਿਹਤਰ ਹੈ। ਖਾਣੇ ਵਿੱਚ ਵੰਨ-ਸੁਵੰਨਤਾ ਹੋਣੀ ਚਾਹੀਦੀ ਹੈ ਅਤੇ ਬਹੁਤ ਜ਼ਿਆਦਾ ਪਾਬੰਦੀਆਂ ਨਹੀਂ ਲਗਾਉਣੀਆਂ ਚਾਹੀਦੀਆਂ। ਦੁੱਧ, ਦਹੀਂ, ਪਨੀਰ, ਦਾਲਾਂ, ਛੋਲੇ, ਰਾਜਮਾਂਹ ਅਤੇ ਸੋਇਆਬੀਨ ਵਰਗੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ। ਫਲਾਂ ਅਤੇ ਸਬਜ਼ੀਆਂ ਵਿੱਚ ਫਾਈਬਰ ਹੁੰਦਾ ਹੈ, ਜੋ ਕਬਜ਼ ਤੋਂ ਬਚਾਉਂਦਾ ਹੈ। ਪਾਣੀ ਦੀ ਕੋਈ ਘਾਟ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਗਲੂਟਨ ਐਲਰਜੀ ਨੂੰ ਫੈਸ਼ਨ ਬਣਾ ਲਿਆ ਗਿਆ ਹੈ ਅਤੇ ਕਈ ਲੋਕ ਬਿਨਾਂ ਜਾਂਚ ਦੇ ਕਣਕ ਖਾਣੀ ਛੱਡ ਦਿੰਦੇ ਹ