ਰਾਜਸਥਾਨ ਪੁਲਿਸ ਮੁਤਾਬਕ ਸ੍ਰੀ ਗੰਗਾਨਗਰ ਜ਼ਿਲ੍ਹੇ ਵਿੱਚ 3 ਨਵੰਬਰ ਨੂੰ ਰੇਲਵੇ ਟਰੈਕ 'ਤੇ ਹੋਏ ਧਮਾਕੇ ਦੇ ਮਾਮਲੇ ਵਿੱਚ ਪੰਜਾਬ ਦੇ ਗੁਰਦਾਸਪੁਰ ਤੋਂ ਮਹਿਕਦੀਪ ਕੌਰ ਅਤੇ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰਾਜਸਥਾਨ ਐਂਟੀ ਟੈਰਰਿਸਟ ਸਕੁਐਡ (ਏਟੀਐੱਸ) ਦੇ ਵਧੀਕ ਡਾਇਰੈਕਟਰ ਜਨਰਲ ਦਿਨੇਸ਼ ਐੱਮਐੱਨ ਮੁਤਾਬਕ ਮੁੱਢਲੀ ਪੁੱਛਗਿੱਛ ਅਤੇ ਤਕਨੀਕੀ ਸਬੂਤਾਂ ਦੇ ਆਧਾਰ 'ਤੇ ਦੋਵਾਂ ਨੂੰ ਵਾਰਦਾਤ ਵਿੱਚ ਸ਼ਾਮਲ ਪਾਇਆ ਗਿਆ। ਪੁਲਿਸ ਦਾ ਦਾਅਵਾ ਹੈ ਕਿ ਮਹਿਕਦੀਪ ਕੌਰ ਪਾਕਿਸਤਾਨ ਵਿੱਚ ਬੈਠੇ ਸ਼ਾਹ ਨਾਂ ਦੇ ਹੈਂਡਲਰ ਦੇ ਸੰਪਰਕ ਵਿੱਚ ਸੀ ਅਤੇ ਉਸ ਨੇ ਦਵਿੰਦਰ ਨਾਲ ਮਿਲ ਕੇ ਰੇਲਵੇ ਟਰੈਕ 'ਤੇ ਆਈਈਡੀ ਲਗਾਉਣ ਦੀ ਸਾਜ਼ਿਸ਼ ਰਚੀ ਸੀ। ਇਹ ਮਾਮਲਾ ਰਾਜਸਥਾਨ ਏਟੀਐੱਸ ਅਤੇ ਸ੍ਰੀ ਗੰਗਾਨਗਰ ਪੁਲਿਸ ਦੀ ਸਾਂਝੀ ਟੀਮ ਵੱਲੋਂ ਜਾਂਚਿਆ ਜਾ ਰਿਹਾ ਹੈ, ਜਿਸ ਵਿੱਚ ਸੀਸੀਟੀਵੀ ਫੁਟੇਜ, ਮੋਬਾਈਲ ਫੋਨ ਲੋਕੇਸ਼ਨਾਂ ਅਤੇ ਹੋਰ ਤਕਨੀਕੀ ਜਾਣਕਾਰੀ ਦੀ ਪੜਤਾਲ ਕੀਤੀ ਗਈ। ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਤੋਂ ਮਿਲੇ ਇਨਪੁਟ ਦੇ ਆਧਾਰ 'ਤੇ ਗੁਰਦਾਸਪੁਰ ਵਿੱਚ ਦੋਵਾਂ ਮੁਲਜ਼ਮਾਂ ਦੀ ਪਛਾਣ ਹੋਈ।
ਪੁਲਿਸ ਵੱਲੋਂ ਦੱਸੇ ਘਟਨਾਕ੍ਰਮ ਮੁਤਾਬਕ ਮਹਿਕਦੀਪ ਕੌਰ ਦਾ ਵਿਆਹ 2024 ਵਿੱਚ ਕਰਨ ਨਾਂ ਦੇ ਵਿਅਕਤੀ ਨਾਲ ਹੋਇਆ ਸੀ, ਪਰ ਕਰੀਬ ਛੇ ਮਹੀਨਿਆਂ ਬਾਅਦ ਦੋਵਾਂ ਦਾ ਤਲਾਕ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ ਮਹਿਕਦੀਪ ਦਾ ਪਤੀ ਫਰਵਰੀ 2025 ਵਿੱਚ ਐੱਨਡੀਪੀਐੱਸ ਦੇ ਇੱਕ ਮਾਮਲੇ ਵਿੱਚ ਜੇਲ੍ਹ ਚਲਾ ਗਿਆ ਸੀ ਅਤੇ ਜੇਲ੍ਹ ਵਿੱਚੋਂ ਹੀ ਉਸ ਨੇ ਮਹਿਕਦੀਪ ਨੂੰ ਪਾਕਿਸਤਾਨ ਵਿੱਚ ਰਹਿੰਦੇ ਲਵਲੀ ਨਾਂ ਦੇ ਵਿਅਕਤੀ ਨਾਲ ਸੰਪਰਕ ਕਰਨ ਲਈ ਕਿਹਾ ਸੀ। ਪੁਲਿਸ ਅਨੁਸਾਰ ਲਵਲੀ ਨੇ ਬਾਅਦ ਵਿੱਚ ਮਹਿਕਦੀਪ ਦੀ ਗੱਲ ਸ਼ਾਹ ਨਾਂ ਦੇ ਵਿਅਕਤੀ ਨਾਲ ਕਰਵਾਈ ਅਤੇ ਦੋਵਾਂ ਵਿਚਾਲੇ ਪਿਛਲੇ ਕਰੀਬ ਇੱਕ ਸਾਲ ਤੋਂ ਗੱਲਬਾਤ ਚੱਲ ਰਹੀ ਸੀ। ਏਡੀਜੀ ਮੁਤਾਬਕ ਸ਼ਾਹ ਅਤੇ ਚਾਚਾ ਨਾਂ ਦੇ ਇੱਕ ਹੋਰ ਪਾਕਿਸਤਾਨੀ ਵਿਅਕਤੀ ਨੇ ਮਹਿਕਦੀਪ ਨੂੰ ਆਈਈਡੀ ਮੁਹੱਈਆ ਕਰਵਾਉਣ, ਉਸ ਦੀ ਲੋਕੇਸ਼ਨ ਦੱਸਣ ਅਤੇ ਇਸ ਨੂੰ ਰੇਲਵੇ ਟਰੈਕ 'ਤੇ ਲਗਾਉਣ ਲਈ ਕਿਹਾ ਸੀ ਅਤੇ ਵੀਡੀਓ ਕਾਲ ਰਾਹੀਂ ਬੰਬ ਲਗਾਉਣ ਅਤੇ ਸਰਕਟ ਪੂਰਾ ਕਰਨ ਬਾਰੇ ਸਮਝਾਇਆ ਸੀ।
ਪੁਲਿਸ ਅਨੁਸਾਰ ਮਹਿਕਦੀਪ ਅਤੇ ਦਵਿੰਦਰ ਪਹਿਲੀ ਵਾਰ 6 ਅਕਤੂਬਰ ਨੂੰ ਗੰਗਾਨਗਰ ਆਏ, ਜਿੱਥੇ ਉਹ ਵਿਜੇਨਗਰ ਦੇ ਇੱਕ ਹੋਟਲ ਵਿੱਚ ਠਹਿਰੇ, ਪਰ ਦੱਸੀ ਗਈ ਲੋਕੇਸ਼ਨ 'ਤੇ ਉਨ੍ਹਾਂ ਨੂੰ ਸਾਮਾਨ ਨਹੀਂ ਮਿਲਿਆ। ਦੂਜੀ ਵਾਰ ਉਹ 12 ਅਕਤੂਬਰ ਨੂੰ ਆਏ ਅਤੇ 12 ਤੇ 13 ਅਕਤੂਬਰ ਨੂੰ ਦਿੱਤੀ ਗਈ ਲੋਕੇਸ਼ਨ 'ਤੇ ਗਏ, ਜਿੱਥੇ ਉਨ੍ਹਾਂ ਨੂੰ ਦੋ ਆਈਈਡੀ ਮਿਲੇ। ਪੁਲਿਸ ਮੁਤਾਬਕ ਇੱਕ ਆਈਈਡੀ ਜੋੜਨ ਸਮੇਂ ਨੁਕਸਾਨਿਆ ਗਿਆ, ਜਦਕਿ ਦੂਜਾ ਉਨ੍ਹਾਂ ਨੇ ਰੇਲਵੇ ਟਰੈਕ ਦੇ ਨੇੜੇ ਲਗਾ ਦਿੱਤਾ, ਪਰ ਇਸ ਵਿੱਚ ਧਮਾਕਾ ਨਹੀਂ ਹੋਇਆ। ਏਡੀਜੀ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਦੋਵਾਂ ਕੋਸ਼ਿਸ਼ਾਂ ਬਾਰੇ ਮੁਲਜ਼ਮਾਂ ਵੱਲੋਂ ਦਿੱਤੀ ਜਾਣਕਾਰੀ ਦੀ ਪੁਸ਼ਟੀ ਕੀਤੀ ਜਾਣੀ ਬਾਕੀ ਹੈ। ਤੀਜੀ ਵਾਰ ਦੋਵੇਂ 30 ਅਕਤੂਬਰ ਨੂੰ ਗੰਗਾਨਗਰ ਪਹੁੰਚੇ ਅਤੇ ਆਖ਼ਰਕਾਰ ਤੀਜੇ ਦਿਨ ਉਨ੍ਹਾਂ ਨੂੰ ਆਈਈਡੀ ਮਿਲੀ। ਪੁਲਿਸ ਦਾ ਦਾਅਵਾ ਹੈ ਕਿ
